ਕੀ ਤੁਸੀਂ ਕਾਨੂੰਨੀ ਸੇਵਾਵਾਂ ਵਰਤਣ ਬਾਰੇ ਸੋਚ ਰਹੇ ਹੋ?
Punjabi version of "Thinking of using legal services? What to expect"
Back to list of community languages
ਸੋਲੀਸਿਟਰ ਰੈਗੁਲੇਸ਼ਨ ਅਥਾਰਿਟੀ (SRA) ਕੀ ਹੈ?
SRA, ਦੀ ਇੱਕ ਸੁਤੰਤਰ ਨਿਯੰਤ੍ਰਕ ਸੰਸਥਾ ਹੈ। ਅਸੀਂ ਇਹਨਾਂ ਨੂੰ ਨਿਯੰਤ੍ਰਿਤ ਕਰਦੇ ਹਾਂ:
- ਇੰਗਲੈਂਡ ਅਤੇ ਵੇਲਜ਼ ਵਿੱਚ ਸੋਲੀਸਿਟਰ,
- ਇੰਗਲੈਂਡ ਅਤੇ ਵੇਲਜ਼ ਵਿੱਚ ਲਾਅ ਕੰਪਨੀਆਂ,
- ਜਿਨ੍ਹਾਂ ਕੰਪਨੀਆਂ ਨੂੰ ਅਸੀਂ ਨਿਯੰਤ੍ਰਿਤ ਕਰਦੇ ਹਾਂ ਉਹਨਾਂ ਦੇ ਮੈਨੇਜਰ ਅਤੇ ਕਰਮਚਾਰੀ,
- ਦੂਜੀਆਂ ਕਿਸਮਾਂ ਦੇ ਵਕੀਲ ਜਿਨ੍ਹਾਂ ਨੇ ਦੇਸ਼ ਤੋਂ ਬਾਹਰ ਯੋਗਤਾ ਪ੍ਰਾਪਤ ਕੀਤੀ ਹੈ, ਅਤੇ
- ਗੈਰ-ਵਕੀਲ ਜੋ ਕਾਨੂੰਨੀ ਸੇਵਾਵਾਂ ਦੇਣ ਵਾਲੇ ਕਾਰੋਬਾਰ ਦੇ ਮਾਲਕ ਹਨ ਜਾਂ ਇਸਦੇ ਕੁਝ ਹਿੱਸੇ ਦੇ ਮਾਲਕ ਹਨ।
ਇਹ ਯਕੀਨੀ ਬਣਾ ਕੇ ਕਿ ਅਸੀਂ ਜਿਨ੍ਹਾਂ ਨੂੰ ਨਿਯੰਤ੍ਰਿਤ ਕਰਦੇ ਹਾਂ ਉਹ ਉੱਚੇ ਪੱਧਰਾਂ ਨੂੰ ਬਰਕਰਾਰ ਰੱਖਣ, ਅਤੇ ਖਤਰਿਆਂ ਦਾ ਪਤਾ ਲੱਗਣ ਤੇ ਕਾਰਵਾਈ ਕਰ ਕੇ ਅਸੀਂ ਲੋਕਾਂ ਦੀ ਰੱਖਿਆ ਕਰਨ ਦਾ ਟੀਚਾ ਰੱਖਦੇ ਹਾਂ।
ਅਸੀਂ ਸੋਲੀਸਿਟਰਾਂ ਦੀ ਪ੍ਰਤਿਨਿਧਤਾ ਨਹੀਂ ਕਰਦੇ ਹਾਂ। ਲਾਅ ਸੋਸਾਇਟੀ ਪ੍ਰਤੀਨਿਧਤਾ ਕਰਨ ਵਾਲੀ ਸੰਸਥਾ ਹੈ।
ਅਸੀਂ ਕੀ ਕਰਦੇ ਹਾਂ?
ਅਸੀਂ ਸਿਧਾਂਤ ਅਤੇ ਵਿਹਾਰ ਦੇ ਨਿਯਮ ਨਿਰਧਾਰਤ ਕਰਦੇ ਹਾਂ ਜਿਨ੍ਹਾਂ ਦੀ ਪਾਲਣਾ ਸਾਡੇ ਦੁਆਰਾ ਨਿਯੰਤ੍ਰਿਤ ਲੋਕਾਂ ਅਤੇ ਕੰਪਨੀਆਂ ਨੂੰ ਕਾਨੂੰਨੀ ਸੇਵਾਵਾਂ ਮੁਹੱਈਆ ਕਰਨ ਸਮੇਂ ਕਰਨੀ ਪੈਂਦੀ ਹੈ।
ਇਹ ਯਕੀਨੀ ਬਣਾਉਣ ਲਈ ਕਿ ਅਸੀਂ ਜਿਨ੍ਹਾਂ ਨੂੰ ਨਿਯੰਤ੍ਰਿਤ ਕਰਦੇ ਹਾਂ ਉਹ ਆਪਣੇ ਮੁਵੱਕਿਲਾਂ, ਅਤੇ ਵਿਆਪਕ ਜਨਤਾ ਦੇ ਹਿੱਤ ਵਿੱਚ ਕੰਮ ਕਰਨ, ਅਸੀਂ ਨਤੀਜੇ ਤੇ ਕੇਂਦ੍ਰਿਤ ਤਰੀਕਾ ਵਰਤਦੇ ਹਾਂ।
ਹੇਠਾਂ ਲਿਖੇ ਕੰਮਾਂ ਦੇ ਦੁਆਰਾ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਨਿਯੰਤ੍ਰਿਤ ਕਰਦੇ ਹਾਂ, ਉਹਨਾਂ ਕੋਲ ਕਾਨੂੰਨੀ ਸੇਵਾਵਾਂ ਦੇਣ ਵਾਸਤੇ ਯੋਗਤਾ ਅਤੇ ਬੀਮਾ ਹੋਵੇ:
- ਇੰਗਲੈਂਡ ਅਤੇ ਵੇਲਜ਼ ਵਿੱਚ ਯੋਗਤਾ ਦੇ ਮਿਆਰ ਸਥਾਪਿਤ ਕਰਨੇ,
- ਉਹਨਾਂ ਸੰਗਠਨਾਂ ਦੀ ਨਿਗਰਾਨੀ ਕਰਨੀ ਜੋ ਸੋਲਿਸਿਟਰ ਬਣਨ ਵਾਸਤੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਹਨ,
- ਵਿਅਕਤੀਆਂ ਦਾ ਕਾਨੂੰਨੀ ਸੇਵਾਵਾਂ ਮੁਹੱਈਆ ਕਰਨ ਲਈ ਢੁਕਵੇਂ ਹੋਣ ਦਾ ਮੁਲਾਂਕਣ ਕਰਨਾ, ਅਤੇ
- ਵਿਦੇਸ਼ੀ ਵਕੀਲਾਂ ਤੋਂ ਸਾਡੇ ਮਿਆਰਾਂ ਤੇ ਪੂਰੇ ਉਤਰਨ ਦੀ ਮੰਗ ਕਰਨੀ।
ਅਸੀਂ ਅਨੁਸਾਸ਼ਨਾਤਮਕ ਪਾਬੰਦੀਆਂ ਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਚਿਤਾਵਨੀਆਂ ਅਤੇ ਜੁਰਮਾਨੇ ਜਾਰੀ ਕਰਨੇ, ਅਤੇ ਕੰਪਨੀਆਂ ਅਤੇ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕਰਨੀ। ਅਸੀਂ ਇਹਨਾਂ ਨੂੰ ਸਾਡੇ ਨਿਯੰਤ੍ਰਕ ਫੈਸਲੇ ਕਹਿੰਦੇ ਹਾਂ, ਅਤੇ ਇਹਨਾਂ ਨੂੰ ਆਪਣੀ ਵੈਬਸਾਈਟ ਤੇ ਪਾਉਂਦੇ ਹਾਂ।
ਕੀ ਕੋਈ ਸਲੀਸਿਟਰ ਚੁਣਨ ਵਿੱਚ ਤੁਸੀਂ ਮੇਰੀ ਮਦਦ ਕਰ ਸਕਦੇ ਹੋ?
ਅਸੀਂ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦੇ ਹਾਂ ਜਾਂ ਤੁਹਾਨੂੰ ਇਹ ਨਹੀਂ ਦੱਸ ਸਕਦੇ ਹਾਂ ਕਿ ਕਿਹੜਾ ਵਕੀਲ ਵਰਤਣਾ ਹੈ।
ਅਸੀਂ ਸੋਲੀਸਿਟਰ ਚੁਣਨ ਵਿੱਚ ਤੁਹਾਡੀ ਮਦਦ ਕਰਨ ਲਈ ਜਾਣਕਾਰੀ ਮੁਹੱਈਆ ਕਰ ਸਕਦੇ ਹਾਂ, ਜਿਸ ਵਿੱਚ ਸ਼ਾਮਲ ਹੈ:
- ਸਾਡੀ ਵੈਬਸਾਈਟ ਤੇ ਕਿਸੇ ਸੋਲੀਸਿਟਰ ਜਾਂ ਕੰਪਨੀ ਨੂੰ ਕਿਵੇਂ ਲੱਭਣਾ ਹੈ,
- ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲੈਣਾ ਹੈ, ਅਤੇ ਕਿਸੇ ਸੋਲੀਸਿਟਰ ਤੋਂ ਕੀ ਉਮੀਦ ਕੀਤੀ ਜਾਵੇ, ਅਤੇ
- ਸਾਡੀ ਵੈਬਸਾਈਟ ਤੇ Check a solicitor's record (ਕਿਸੇ ਸੋਲੀਸਿਟਰ ਦੇ ਰਿਕਾਰਡ ਦੀ ਜਾਂਚ ਕਰੋ) ਭਾਗ ਵਿੱਚ ਸਾਡੇ ਦੁਆਰਾ ਕੀਤੀਆਂ ਗਈਆਂ ਨਿਯੰਤ੍ਰਕ ਕਾਰਵਾਈਆਂ ਦਾ ਵੇਰਵਾ।
ਜੇ ਮੈਂ ਕਿਸੇ ਸੋਲੀਸਿਟਰ ਦੀ ਵਰਤੋਂ ਕਰਦਾ/ਕਰਦੀ ਹਾਂ ਤਾਂ ਮੈਨੂੰ ਕੀ ਦੇਖਣਾ ਚਾਹੀਦਾ ਹੈ?
ਜੇ ਤੁਸੀਂ ਸਾਡੇ ਦੁਆਰਾ ਨਿਯੰਤ੍ਰਿਤ ਕੀਤੇ ਜਾਂਦੇ ਕਿਸੇ ਸੋਲੀਸਿਟਰ ਜਾਂ ਕੰਪਨੀ ਦੀ ਵਰਤੋਂ ਕਰਦੇ ਹੋ ਤਾਂ:
- ਤੁਹਾਨੂੰ ਤੁਹਾਡੀ ਲੋੜ ਦੀ ਸੇਵਾ ਬਾਰੇ ਜਾਣਕਾਰੀ ਭਰੀ ਚੋਣ ਕਰਨ ਲਈ ਲੋੜੀਂਦੀ ਜਾਣਕਾਰੀ ਮਿਲਣੀ ਚਾਹੀਦੀ ਹੈ, ਅਤੇ ਪਤਾ ਲਗਣਾ ਚਾਹੀਦਾ ਹੈ ਕਿ ਇਹ ਸੇਵਾ ਕੋਣ ਮੁਹੱਈਆ ਕਰੇਗਾ,
- ਤੁਹਾਨੂੰ ਪਤਾ ਲਗਣਾ ਚਾਹੀਦਾ ਹੈ ਕਿ ਇਸਦੀ ਲਾਗਤ ਕੀ ਹੋਵੇਗੀ ਅਤੇ ਲਾਗਤ ਦਾ ਹਿਸਾਬ ਕਿਵੇਂ ਲਗਾਇਆ ਜਾਵੇਗਾ, ਅਤੇ ਖਰਚਿਆਂ ਦੀ ਸਪੱਸ਼ਟ ਵਿਆਖਿਆ ਦਿੱਤੀ ਜਾਣੀ ਚਾਹੀਦੀ ਹੈ,
- ਤੁਹਾਨੂੰ ਚੰਗੀ ਤਰ੍ਹਾਂ ਨਾਲ ਸਿਖਲਾਈ ਪ੍ਰਾਪਤ ਅਤੇ ਯੋਗਤਾ ਪ੍ਰਾਪਤ ਅਜਿਹੇ ਵਿਅਕਤੀਆਂ ਤੋਂ ਚੰਗੇ ਪੱਧਰ ਦੀ ਸੇਵਾ ਮਿਲਣੀ ਚਾਹੀਦੀ ਜੋ ਕਾਨੂੰਨ ਅਤੇ ਸਾਡੀਆਂ ਮੰਗਾਂ ਦੀ ਪਾਲਣਾ ਕਰਦੇ ਹੋਣ,
- ਤੁਹਾਨੂੰ ਅਜਿਹੇ ਸਲਾਹਕਾਰਾਂ ਤੋਂ ਸੇਵਾ ਮਿਲਣੀ ਚਾਹੀਦੀ ਹੈ ਜੋ ਤੁਹਾਡੇ ਸਭ ਤੋਂ ਚੰਗੇ ਹਿੱਤ ਨੂੰ ਸਭ ਤੋਂ ਅੱਗੇ ਰੱਖਣ ਹਨ ਅਤੇ ਤੁਹਾਡੀ ਸਥਿਤੀ ਦੀ ਗੁਪਤਤਾ ਦਾ ਆਦਰ ਕਰਨ,
- ਜੇ ਕੁਝ ਗਲਤ ਹੋ ਜਾਵੇ ਤਾਂ ਤੁਸੀਂ ਸ਼ਿਕਾਇਤ ਕਰ ਸਕੋ - ਕੰਪਨੀ ਨੂੰ ਜਾਂ ਲੀਗਲ ਓਮਬਡਜ਼ਮੈਨ ਨੂੰ,
- ਜੇ ਇਹ ਪਤਾ ਲਗਦਾ ਹੈ ਕਿ ਕੁਝ ਗਲਤ ਹੋ ਗਿਆ ਸੀ ਅਤੇ ਤੁਸੀਂ ਦਾਅਵਾ ਕਰਨ ਦੇ ਹੱਕਦਾਰ ਹੋ ਤਾਂ ਤੁਹਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ - ਕੰਪਨੀ ਦੇ ਆਪਣੇ ਸ੍ਰੋਤਾਂ ਤੋਂ ਅਤੇ ਬੀਮਾ ਕਰਨ ਵਾਲੇ ਤੋਂ,
- ਤੁਹਾਨੂੰ ਕਿਸੇ ਹੋਰ ਵਿਅਕਤੀ ਕੋਲ ਭੇਜਣ ਵਾਲੇ ਤੁਹਾਡੇ ਸੋਲੀਸਿਟਰ ਜਾਂ ਕੰਪਨੀ ਤੇ ਤੁਸੀਂ ਭਰੋਸਾ ਕਰ ਸਕੋ ਕਿ ਉਹ ਤੁਹਾਨੂੰ ਉਸ ਕੰਮ ਲਈ ਸਹੀ ਵਿਅਕਤੀ ਕੋਲ ਭੇਜਣਗੇ ,
- ਜੇ ਉਸ ਹਵਾਲੇ ਤੋਂ ਕਿਸੇ ਵੀ ਧਿਰ ਨੂੰ ਕੋਈ ਫ਼ਾਇਦਾ (ਵਿੱਤੀ ਜਾਂ ਕੋਈ ਹੋਰ) ਮਿਲਦਾ ਹੈ ਤਾਂ ਤੁਹਾਨੂੰ ਦੱਸਿਆ ਜਾਵੇ, ਅਤੇ
- ਤੁਹਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਜਿੱਥੇ ਪਤਾ ਲੱਗੇਗਾ ਕਿ ਸੋਲੀਸਿਟਰ ਜਾਂ ਕੰਪਨੀ ਨੇ ਮਿਆਰਾਂ ਦੀ ਪਾਲਣਾ ਨਹੀਂ ਕੀਤੀ ਹੈ ਤਾਂ SRA ਕਾਰਵਾਈ ਕਰੇਗਾ।
ਜੇ ਮੈਂ ਆਪਣਾ ਸੋਲੀਸਿਟਰ ਬਦਲਣਾ ਚਾਹੁੰਦਾ/ਚਾਹੁੰਦੀ ਹਾਂ ਤਾਂ?
ਤੁਹਾਡੇ ਸੋਲੀਸਿਟਰ ਨੂੰ ਉਸ ਸਮੇਂ ਤਕ ਤੁਹਾਡੇ ਕਾਗਜ਼ਾਤਾਂ ਦੀਆਂ ਫਾਈਲਾਂ ਜਾਂ ਦੂਜੀਆਂ ਚੀਜ਼ਾਂ ਰੱਖਣ ਦਾ ਹੱਕ ਹੈ ਜਦੋਂ ਤਕ ਤੁਸੀਂ ਪੂਰੇ ਬਿਲ ਦਾ ਭੁਗਤਾਨ ਨਹੀਂ ਕਰਦੇ ਹੋ।
ਜੇ ਤੁਸੀਂ ਆਪਣੇ ਮਾਮਲੇ ਦੇ ਅੱਧ ਵਿਚਕਾਰ ਫ਼ੈਸਲਾ ਕਰਦੇ ਹੋ ਕਿ ਤੁਸੀਂ ਆਪਣਾ ਸੋਲੀਸਿਟਰ ਬਦਲਣਾ ਚਾਹੁੰਦੇ ਹੋ ਤਾਂ ਉਹ ਉਦੋਂ ਤਕ ਤੁਹਾਨੂੰ ਫਾਈਲਾਂ ਨਹੀਂ ਦੇਣਗੇ ਜਦੋਂ ਤਕ ਤੁਸੀਂ ਉਹਨਾਂ ਨੂੰ ਭੁਗਤਾਨ ਨਹੀਂ ਕਰਦੇ ਹੋ।
ਜੇ ਮੈਂ ਸੋਲੀਸਿਟਰ ਤੋਂ ਪੈਸਾ ਲੈਣਾ ਹੋਵੇ ਤਾਂ?
ਜੇ ਤੁਸੀਂ ਪੈਸਾ ਗੁਆ ਦਿੰਦੇ ਹੋ ਕਿਉਂਕਿ ਸੋਲੀਸਿਟਰ ਨੇ ਬੇਈਮਾਨੀ ਕੀਤੀ ਹੈ, ਜਾਂ ਜੇ ਉਹ ਤਹਾਨੂੰ ਤੁਹਾਡਾ ਪੈਸਾ ਨਹੀਂ ਦਿੰਦੇ ਹਨ, ਤਾਂ ਸ਼ਾਇਦ ਸਾਡਾ ਮੁਆਵਜ਼ਾ ਫੰਡ ਤੁਹਾਡੀ ਮਦਦ ਕਰ ਸਕਦਾ ਹੈ।
ਤੁਸੀਂ ਇਸ ਬਾਰੇ ਜਾਣਕਾਰੀ ਸਾਡੀ ਵੈਬਸਾਈਟ www.sra.org.uk/claimਤੋਂ ਲੈ ਸਕਦੇ ਹੋ।
ਤੁਸੀਂ ਮੇਰੇ ਸੋਲੀਸਿਟਰ ਦੀ ਪ੍ਰੈਕਟਿਸ ਬੰਦ ਕਰ ਦਿੱਤੀ ਹੈ - ਮੈਨੂੰ ਕੀ ਕਰਨਾ ਚਾਹੀਦਾ ਹੈ?
ਕਦੇ-ਕਦੇ ਅਸੀਂ ਕਿਸੇ ਸੋਲੀਸਿਟਰ ਦੀ ਪ੍ਰੈਕਟਿਸ ਬੰਦ ਕਰ ਦਿੰਦੇ ਹਾਂ ਕਿਉਂਕਿ ਇਸ ਨੂੰ ਛੱਡ ਦਿੱਤਾ ਗਿਆ ਹੈ, ਸਾਂਝੀਦਾਰਾਂ ਦੀ ਮੌਤ ਹੋ ਗਈ ਹੈ, ਜਾਂ ਸਾਨੂੰ ਗਲਤ ਵਿਹਾਰ ਦਾ ਸ਼ੱਕ ਹੁੰਦਾ ਹੈ (ਮਤਲਬ ਕਿ ਸੋਲੀਸਟਰ ਲਾਪਰਵਾਹ ਰਿਹਾ ਹੈ ਜਾਂ ਉਸ ਨੇ ਆਪਣੀਆਂ ਜੁੰਮੇਵਾਰੀਆਂ ਨਹੀਂ ਨਿਭਾਈਆਂ ਹਨ)।
ਅਸੀਂ ਤੁਹਾਡੀਆਂ ਫਾਈਲਾਂ, ਦਸਤਾਵੇਜ਼ ਜਾਂ ਪੈਸਾ ਵਾਪਸ ਲੈਣ ਲਈ ਤੁਹਾਨੂੰ ਤੁਹਾਡੀ ਲੋੜ ਦੀ ਜਾਣਕਾਰੀ ਦੇਵਾਂਗੇ।
ਜੇ ਮੈਨੂੰ ਆਪਣੇ ਸੋਲੀਸਿਟਰ ਦੇ ਨਾਲ ਕੋਈ ਸਮੱਸਿਆ ਹੋਵੇ - ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਤੁਹਾਨੂੰ ਹਮੇਸ਼ਾਂ ਪਹਿਲਾਂ ਆਪਣੇ ਸੋਲੀਸਿਟਰ ਜਾਂ ਕੰਪਨੀ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਜੇ ਤੁਸੀਂ ਇਹ ਨਹੀਂ ਕੀਤਾ ਹੈ ਤਾਂ ਤੁਸੀਂ ਆਪਣੀ ਸ਼ਿਕਾਇਤ ਨੂੰ ਅੱਗੇ ਨਹੀਂ ਲਿਜਾ ਸਕੋਗੇ।
ਉਹਨਾਂ ਨਾਲ ਮਿਲ ਕੇ ਸਮੱਸਿਆ ਤੇ ਗੈਰ-ਰਸਮੀ ਤਰੀਕੇ ਨਾਲ ਕੰਮ ਕਰਕੇ ਚੀਜ਼ਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਜੇ ਇਸ ਨਾਲ ਗੱਲ ਨਹੀਂ ਬਣਦੀ ਹੈ, ਤਾਂ ਤੁਹਾਡਾ ਸੋਲੀਸਿਟਰ ਤੁਹਾਨੂੰ ਆਪਣੀ ਸ਼ਿਕਾਇਤ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਦੇ ਸਕਦਾ ਹੈ।
ਇੱਕ ਵਾਰ ਸ਼ਿਕਾਇਤ ਕਰਨ ਦੇ ਬਾਅਦ, ਉਹ ਤੁਹਾਨੂੰ ਦੱਸਣਗੇ ਕਿ ਉਹ ਸ਼ਿਕਾਇਤ ਤੇ ਕੀ ਕਾਰਵਾਈ ਕਰਨਗੇ ਅਤੇ ਕਦੋਂ ਜਵਾਬ ਦੇਣਗੇ। ਆਪਣੇ ਸੋਲੀਸਿਟਰ ਨੂੰ ਤੁਹਾਡੀ ਸ਼ਿਕਾਇਤ ਨੂੰ ਹੱਲ ਕਰਨ ਦਾ ਮੌਕਾ ਦਿਉ। ਆਮ ਤੌਰ ਤੇ ਤੁਹਾਨੂੰ ਘੱਟੋ-ਘੱਟ ਅੱਠ ਹਫ਼ਤੇ ਦਾ ਸਮਾਂ ਦੇਣਾ ਚਾਹੀਦਾ ਹੈ।
ਇਸ ਬਾਰੇ ਸੁਝਾਅ ਕਿ ਸ਼ਿਕਾਇਤ ਕਿਵੇਂ ਕਰਨੀ ਹੈ ਅਤੇ ਸਮਾਂ-ਮਿਆਦਾਂ ਜਿਨ੍ਹਾਂ ਦੇ ਅੰਦਰ ਇਹ ਕੀਤੀ ਜਾਣੀ ਚਾਹੀਦੀ ਹੈ, ਲੀਗਲ ਓਮਬਡਜ਼ਮੈਨ ਦੀ ਵੈਬਸਾਈਟ ਤੇ ਮਿਲ ਸਕਦੇ ਹਨ।
ਜੇ ਤੁਸੀਂ ਪਹਿਲਾਂ ਹੀ ਸੋਲੀਸਟਰ ਜਾਂ ਕੰਪਨੀ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਉਹਨਾਂ ਨੇ ਸ਼ਿਕਾਇਤ ਤੇ ਤੁਹਾਡੀ ਤਸੱਲੀ ਮੁਤਾਬਕ ਫ਼ੈਸਲਾ ਨਹੀਂ ਕੀਤਾ ਹੈ, ਤਾਂ ਤੁਸੀਂ ਮਦਦ ਲਈ ਲੀਗਲ ਓਮਬਡਜ਼ਮੈਨ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ (0300 555 0333) ਤੇ ਟੈਲੀਫ਼ੋਨ ਕਰ ਸਕਦੇ ਹੋ ਜਾਂ enquiries@legalombudsman.org.uk ਤੇ ਈਮੇਲ ਕਰ ਸਕਦੇ ਹੋ।
ਤੁਹਾਨੂੰ ਕਿਸੇ ਸੋਲੀਸਟਰ ਦੀ ਰਿਪੋਰਟ SRA ਨੂੰ ਕਦੋਂ ਕਰਨੀ ਚਾਹੀਦੀ ਹੈ
ਜ਼ਿਆਦਾਤਰ ਵਾਰ ਸੋਲੀਸਟਰਾਂ ਦੇ ਵਿਰੁੱਧ ਸ਼ਿਕਾਇਤਾਂ ਮਾੜੀ ਸੇਵਾ ਬਾਰੇ ਹੁੰਦੀਆਂ ਹਨ ਅਤੇ ਇਹ ਲੀਗਲ ਓਮਬਡਜ਼ਮੈਨ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਜੇ ਲੀਗਲ ਓਮਬਡਜ਼ਮੈਨ ਸੋਚਦਾ/ਸੋਚਦੀ ਹੈ ਕਿ ਤੁਹਾਡੇ ਮਾਮਲੇ ਵਿੱਚ ਸਾਡੇ ਸਿਧਾਂਤਾਂ ਦੀ ਉਲੰਘਣਾ ਹੋਈ ਹੈ ਤਾਂ ਉਹ ਤੁਹਾਡਾ ਕੇਸ ਸਾਡੇ ਕੋਲ ਭੇਜਣਗੇ।
ਜੇ ਤੁਸੀਂ ਕਿਸੇ ਸੋਲੀਸਿਟਰ ਦੀ ਮਾੜੀ ਸੇਵਾ ਲਈ ਸਾਡੇ ਕੋਲ ਰਿਪੋਰਟ ਕਰਦੇ ਹੋ ਤਾਂ ਅਸੀਂ ਤੁਹਾਨੂੰ ਲੀਗਲ ਓਮਬਡਜ਼ਮੈਨ ਕੋਲ ਭੇਜਾਂਗੇ। ਸਾਡੇ ਕੋਲ ਮਾੜੀ ਸੇਵਾ ਲਈ ਮੁਆਵਜ਼ਾ ਦੇਣ, ਜਾਂ ਤੁਹਾਡੀਆਂ ਕਾਨੂੰਨੀ ਫੀਸਾਂ ਨੂੰ ਘਟਾਉਣ ਵਾਪਸ ਕਰਵਾਉਣ ਦੀ ਸ਼ਕਤੀ ਨਹੀਂ ਹੈ।
ਪਰ, ਜੇ ਤੁਸੀਂ ਸੋਚਦੇ ਹੋ ਕਿ ਸਾਡੇ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਕਿਸੇ ਕੰਪਨੀ ਜਾਂ ਕਿਸੇ ਹੋਰ ਵਿਅਕਤੀ ਨੇ SRA ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੋ ਸਕਦਾ ਹੈ ਤਾਂ ਤੁਹਾਨੂੰ ਮਾਮਲੇ ਦੀ ਸਿੱਧਾ ਸਾਡੇ ਕੋਲ ਰਿਪੋਰਟ ਕਰਨੀ ਚਾਹੀਦੀ ਹੈ।
ਆਪਣੀ ਜਾਣਕਾਰੀ ਸਾਡੇ ਕੋਲ ਭੇਜਣ ਦੇ ਕਈ ਤਰੀਕੇ ਹਨ:
ਕੋਈ ਪ੍ਰਸ਼ਨ ਹਨ?
- ਹੋਰ ਜਾਣਕਾਰੀ ਅਤੇ ਸਹਾਇਤਾ ਲਈ ਸਾਡੀ ਵੈਬਸਾਈਟ ਦੇਖੋ:
www.sra.org.uk/consumers - ਸਾਡੇ ਨਾਲ ਈਮੇਲ ਦੁਆਰਾ ਸੰਪਰਕ ਕਰੋ:
- ਸਾਡੇ ਨਾਲ ਫ਼ੋਨ ਦੁਆਰਾ ਸੰਪਰਕ ਕਰੋ